ਲੋਕ ਸਭਾ ਚੋਣਾਂ 2019 : ਨਤੀਜਾ
ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਸਿਲਸਿਲਾ ਖਤਮ ਹੋ ਚੁਕਾ ਹੈ | ਭਲਕੇ ਹੋਈ ਲੋਕ ਸਭਾ ਚੋਣਾਂ ਦੀ ਗਿਣਤੀ ਦੇ ਨਤੀਜੇ ਵਜੋਂ ਬੀ. ਜੇ. ਪੀ ਦੇ ਉਮੀਦਵਾਰਾਂ ਨੇ ਮੱਲਾਂ ਮਾਰੀਆਂ ਹਨ | ਨਰਿੰਦਰ ਮੋਦੀ ਇਕ ਵਾਰ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ |
ਇਸ ਵਾਰ ਵੀ ਲੋਕ ਸਭਾ ਚੋਣਾਂ ਦੇ ਨਤੀਜੇ ਬੜੇ ਦਿਲਚਸਪ ਰਹੇ | ਜਿਥੇ ਕੇ ਪੁਰਾਣੇ ਤਜ਼ਰਬੇਕਾਰ ਉਮੀਦਵਾਰਾਂ ਨੇ ਮੱਲਾਂ ਮਾਰੀਆਂ ਓਥੇ ਹੀ ਕੁਛ ਨਵੇਂ ਉਮੀਦਵਾਰਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ|
ਪੰਜਾਬ ਵਿਚ ਵੀ ਲੋਕ ਸਭ ਚੋਣਾਂ ਦਾ ਨਤੀਜਾ ਬੜਾ ਦਿਲਚਸਪ ਸੀ | ਬੀ. ਜੇ. ਪੀ. ਦੇ ਨਵੇਂ ਉਮੀਦਵਾਰ ਬਾਲੀਵੁੱਡ ਅਭਿਨੇਤਾ ਸਨੀ ਦਿਓਲ ਨੇ ਕਾਂਗਰਸ ਦੇ ਪੁਰਾਣੇ ਤਜ਼ਰਬੇਕਾਰ ਉਮੀਦਵਾਰ ਸੁਨੀਲ ਜਾਖੜ ਨੂੰ ਬਹੁਤ ਵੱਡੇ ਫਰਕ ਨਾਲ ਹਰਾਇਆ ਹੈ| ਉਥੇ ਹੀ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵੀ ਇਕ ਵਾਰ ਫੇਰ ਜਿੱਤ ਦਾ ਸਵਾਦ ਚਖਿਆ | ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਵੀ ਜਿੱਤ ਦਾ ਝੰਡਾ ਗੱਡਿਆਂ| ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਪੂਰੇ ਦੇਸ਼ ਵਿਚੋਂ ਇਕੱਲੀ ਸੀਟ ਜਿੱਤ ਕੇ ਪਾਰਟੀ ਦਾ ਮਾਣ ਰੱਖਿਆ| ਭਗਵੰਤ ਮਾਨ ਵੀ ਸੰਗਰੂਰ ਬਹੁਤ ਵੱਡੀ ਲੀਡ ਨਾਲ ਜੇਤੂ ਰਹੇ |
ਅਜਾਦ ਉਮੀਦਵਾਰਾਂ ਨੇ ਵੀ ਪੰਜਾਬ ਵਿਚ ਇਸ ਲੋਕ ਸਭਾ ਚੋਣਾਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਭਾਂਵੇ ਕੋਈ ਵੀ ਸੀਟ ਕਿਸੇ ਅਜਾਦਉਮੀਦ ਵਾਰ ਨੂੰ ਨਹੀਂ ਮਿਲੀ ਪਰ ਮੁਕਾਬਲਾ ਟੱਕਰ ਦਾ ਰਿਹਾ |