ਉੜੀਸਾ ਵਿਚ ਆਇਆ ਚਕਰਵਾਤੀ ਤੂਫ਼ਾਨ (fany) , 225 km ਦੀ ਤੇਜ਼ ਰਫਤਾਰ ਨਾਲ ਚੱਲ ਰਹੀ ਹੈ ਹਵਾ |
ਅੱਜ ਦਿਨ ਸ਼ੁਕਰਵਾਰ ਨੂੰ ਸਵੇਰੇ ਉੜੀਸਾ ਦੇ ਸਮੁੰਰਦੀ ਤੱਟ ਨਾ ਟਕਰਾਇਆ ਭਿਅੰਕਰ ਤੂਫ਼ਾਨ | ਇਸ ਦੀ ਰਫਤਾਰ ਲਗਭਗ 225 KM ਹੈ | ਇਸ ਦੌਰਾਨ ਸੂਬੇ ਦੇ ਸੁਰੱਖਿਆ ਅਧਿਕਾਰੀ ਮੌਜੂਦ ਹਨ | ਸਮੁੰਦਰ ਤੱਟ ਦੇ ਨਾਲ ਲੱਗਦੇ ਇਲਾਕਿਆਂ ਪਹਿਲੇ ਹੀ ਖਾਲੀ ਕਰ ਦਿੱਤਾ ਗਿਆ ਸੀ | ਇਸ ਤੂਫ਼ਾਨ ਦੇ ਚਲਦੇ ਬਿਜਲੀ ਤੇ ਸਾਰੇ ਸੰਚਾਰ ਦੇ ਮਾਧਿਅਮਾਂ ਦੀ ਸੇਵਾ ਠੱਪ ਹੈ |
ਇਸ ਤੂਫਾਨ ਨੂੰ ਫੈਨੀ (fany ) ਦਾ ਨਾਮ ਦਿੱਤਾ ਗਿਆ ਹੈ | ਇਸ ਤੂਫ਼ਾਨ ਦੌਰਾਨ ਬਹੁਤ ਲੋਕਾਂ ਦੇ ਬੇਘਰ ਹੋਰ ਦੀ ਆਸ਼ੰਕਾ ਹੈ | ਕਿਸੇ ਵੀ ਤਰਾਂ ਦੇ ਹਾਲਾਤਾਂ ਨਾਲ ਨਜਿੱਠਣ ਦੀ ਟੀਮ ਤਾਇਨਾਤ ਹੈ | ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ |