ਕਾਂਗਰਸ ਅਧਿਅਕਸ਼ ਰਾਹੁਲ ਗਾਂਧੀ ਵੱਲੋਂ ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਰੈਲੀਆਂ ਨੂੰ ਕੀਤਾ ਸੰਬੋਧਨ |
ਬੀਤੇ ਦਿਨੀ ਕਾਂਗਰਸ ਅਧਿਅਕਸ਼ ਰਾਹੁਲ ਗਾਂਧੀ ਵਲੋਂ ਪੰਜਾਬ ਵਿਚ ਵੱਖ ਵੱਖ ਥਾਵੀਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ |ਫਰੀਦਕੋਟ ਰੈਲੀ ਵਿਚ ਰਾਹੁਲ ਗਾਂਧੀ ਵਲੋਂ ਕੋਈ ਵੀ ਜੈਕਾਰੇ ਜਾਂ ਫਤਿਹ ਦੀ ਬਜਾਏ ਸਿਰਫ ਧੰਨਵਾਦ ਤੋਂ ਹੀ ਭਾਸ਼ਣ ਸ਼ੁਰੂ ਕੀਤਾ ਅਤੇ ਭਾਸ਼ਣ ਦੇ ਖਤਮ ਹੁੰਦਿਆਂ ਵੀ ਸਿਰਫ ਧੰਨਵਾਦ ਹੀ ਕਿਹਾ | ਲੁਧਿਆਣਾ ਰੈਲੀ ਵਿਚ ਰਾਹੁਲ ਗਾਂਧੀ ਨੇ ਟ੍ਰੈਕਟਰ ਵੀ ਚਲਾਇਆ ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਟਰੈਕਟਰ ਤੇ ਸਵਾਰ ਹੋਏ | ਇਹਨਾਂ ਰੈਲੀਆਂ ਵਿਚ ਸੁਰੱਖਿਆ ਪ੍ਰਬੰਦਾਂ ਦੀ ਘਾਟ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ |