ਅੱਜ ਹੋਵੇਗਾ ਕ੍ਰਿਕਟ ਵਿਸ਼ਵ ਕੱਪ 2019 ਦਾ ਆਗਾਜ਼|
ਪੂਰੀ ਦੁਨੀਆ ਦੀ ਹਰਮਨ ਪਿਆਰੀ ਖੇਡ ਕ੍ਰਿਕਟ ਦੇ 12ਵੇਂ ਕ੍ਰਿਕਟ ਵਿਸ਼ਵ ਕੱਪ – 2019 ਦਾ ਆਗਾਜ਼ ਅੱਜ ਹੋਣ ਜਾ ਰਿਹਾ ਹੈ | ਇਸ ਵਾਰ ਕ੍ਰਿਕਟ ਵਿਸ਼ਵ ਕੱਪ ਇੰਗਲੈਂਡ ਵਿਚ ਹੋ ਰਿਹਾ ਹੈ | ਇਸ ਵਿਸ਼ਵ ਕੱਪ ਵਿਚ 10 ਟੀਮਾਂ ਹਿੱਸਾ ਲੈ ਰਹੀਆਂ ਹਨ | ਵਿਸ਼ਵ ਕੱਪ ਅੱਜ 30 ਮਈ, 2019 ਤੋਂ ਲੈਕੇ 14 ਜੁਲਾਈ, 2019 ਤਕ ਚਲੇਗਾ| ICC ਵੱਲੋਂ ਇਸ ਵਿਸ਼ਵ ਕਪ ਵਿਚ ਵੱਡੇ ਬਦਲਾਅ ਕੀਤੇ ਗਏ ਹਨ| ICC ਵਲੋਂ ਮੈਚਾਂ ਦੇ ਫਾਰਮੈਟ ਵਿਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ ਜੋ ਕੇ ਮੈਚਾਂ ਦੇ ਦੌਰਾਨ ਦੇਖਣ ਨੂੰ ਮਿਲਣਗੀਆਂ |