ਬਿੱਟੂ ਦੇ ਸਮਰਥਕਾਂ ਨੇ ਪਿੰਡ ਮਣੂਕੇ ‘ਚ ਕੱਢੀ ਮੋਟਰਸਾਈਕਲ ਰੈਲੀ

ਬਿੱਟੂ ਦੇ ਸਮਰਥਕਾਂ ਨੇ ਪਿੰਡ ਮਣੂਕੇ ‘ਚ ਕੱਢੀ ਮੋਟਰਸਾਈਕਲ ਰੈਲੀ

ਜਗਰਾਉਂ/ਲੁਧਿਆਣਾ, 10 ਮਈ

ਕਾਂਗਰਸੀ ਵਰਕਰਾਂ ਨੇ ਅੱਜ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਮਾਣੂਕੇ ਤੋਂ ਪ੍ਰਭਾਵਸ਼ਾਲੀ ਮੋਟਰਸਾਈਕਲ ਰੈਲੀ  ਕੱਢੀ, ਜਿਸ ਵਿੱਚ 200 ਤੋਂ ਵੱਧ ਪਾਰਟੀ ਵਰਕਰਾਂ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘਬਿੱਟੂ ਵੀ ਸ਼ਾਮਿਲ ਹੋਏ। ਪਾਰਟੀ ਦੇ ਝੰਡੇ ਹੱਥਾਂ ਵਿੱਚ ਫੜੀ ਇਹ ਜੋਸ਼ੀਲੇ ਕਾਂਗਰਸੀ ਵਰਕਰ ਸ. ਬਿੱਟੂ ਦੇ ਹੱਕ ਵਿੱਚ ਨਾਅਰੇ ਲਗਾ ਰਹੇ ਸਨ। ਇਸ ਮੋਟਰਸਾਈਕਲ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਨੇ ਸਾਰੇ ਪਿੰਡਾਂ ਦਾ ਚੱਕਰ ਲਗਾਉਂਦਿਆਂ ਲੋਕਾਂ ਨੂੰ ਬਿੱਟੂ ਦੇਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ. ਬਿੱਟੂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ•ਾਂ ਤੋਂ ਅਸ਼ੀਰਵਾਦ ਮੰਗਿਆ ਤਾਂ ਕਿ ਦੁਬਾਰਾ ਚੁਣੇ ਜਾਣ ‘ਤੇ ਉਹ ਪਿਛਲੇ 5 ਸਾਲਾਂ ਦੌਰਾਨ ਸ਼ੁਰੂ ਕੀਤੇ ਵਿਕਾਸ ਦੇ ਕੰਮਾਂ ਨੂੰ ਜਾਰੀ ਰੱਖਸਕਣ।

Punjab Darpan

Leave a Reply

Your email address will not be published. Required fields are marked *

error: Content is protected !!