ਬਿੱਟੂ ਦੀ ਭੈਣ ਅਪਨਦੀਪ ਅਤੇ ਵਿਧਾਇਕ ਪਾਂਡੇ ਦੀ ਪਤਨੀ ਪਵਨ ਪਾਂਡੇ ਨੇ ਕੀਤਾ ਚੋਣ ਪ੍ਰਚਾਰ ਤੇਜ਼ •ਹਲਕਾ ਉੱਤਰੀ ਦੇ ਵੋਟਰਾਂ ਨੂੰ ਕੀਤੀ ਬਿੱਟੂ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ
ਲੁਧਿਆਣਾ, 10 ਮਈ
ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਭੈਣ ਅਪਨਦੀਪ ਕੌਰ ਨੇ ਵਿਧਾਇਕ ਰਾਕੇਸ਼ ਪਾਂਡੇ ਦੀ ਪਤਨੀ ਪਵਨ ਪਾਂਡੇ ਨਾਲ ਹਲਕਾ ਉੱਤਰੀ ਵਿਖੇ ਅੱਜ ਚੋਣ ਪ੍ਰਚਾਰ ਕੀਤਾ। ਇਸ ਸਬੰਧ ‘ਚ ਵਾਰਡ ਨੰ-91 ਅਤੇ ਵਾਰਡ ਨੰ-89 ਵਿੱਚ ਚੋਣ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਜਿਸ ਉਪਰੰਤ ਅਪਨਦੀਪ ਕੌਰ ਅਤੇ ਪਵਨ ਪਾਂਡੇ ਨੇ ਸਮਰਥਕਾਂ ਨਾਲ ਡੋਰ-ਟੂ-ਡੋਰ ਪ੍ਰਚਾਰ ਕਰਕੇ ਲੋਕਾਂ ਨੂੰ ਬਿੱਟੂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਮੀਟਿੰਗ ਦਾ ਆਯੋਜਨ ਕੌਂਸਲਰ ਗੁਰਪਿੰਦਰ ਸਿੰਘ ਸੰਧੂ ਅਤੇ ਬਲਵਿੰਦਰ ਵਾਲੀਆ ਅਤੇ ਰਾਮ ਆਸਰਾ ਨੇ ਕੀਤਾ। ਅਪਨਦੀਪ ਕੌਰ ਅਤੇ ਪਵਨ ਪਾਂਡੇ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨਾਂ ਦੇ ਪਰਿਵਾਰਾਂ ਨੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਾÎਇਮ ਰੱਖਣ ਲਈ ਸ਼ਹਾਦਤਾਂ ਦਿੱਤੀਆਂ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸ਼ਾਸ਼ਨਕਾਲ ਦੌਰਾਨ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ, ਜਦਕਿ ਸ. ਬਿੱਟੂ ਨੇ ਆਪਣੇ 5 ਸਾਲਾਂ ਦੇ ਸ਼ਾਸ਼ਨਕਾਲ ਦੌਰਾਨ ਲੁਧਿਆਣਾ ਵਿੱਚ 2 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਸ਼ੁਰੂ ਕਰਵਾਇਆ। ਉਨਾਂ ਲੋਕਾਂ ਨੂੰ ਲੁਧਿਆਣਾ ਦੇ ਵਿਕਾਸ ਲਈ ਬਿੱਟੂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਦੁਸ਼ਯੰਤ ਪਾਂਡੇ, ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਬਿੰਦੀਆ ਮਦਾਨ, ਵਿੱਕੀ ਦੱਤਾ, ਬਲਵਿੰਦਰ ਵਾਲੀਆ, ਰਾਮ ਆਸਰਾ, ਭਜਨ ਕੌਰੋਂ, ਰੇਸ਼ਮ ਸਿੰਘ ਨੱਤ, ਸੁਨੀਤਾ, ਵਿਭਾ ਤਿਵਾੜੀ, ਪਿੰਕੀ ਬੰਗਾ, ਰਾਣੀ, ਸੀਮਾ, ਮੰਜੂ, ਸੁਰਜੀਤ ਕੌਰ ਸਮੇਤ ਕਈ ਹੋਰ ਹਾਜ਼ਰ ਸਨ।