ਲੁਧਿਆਣਾ ਕੇਂਦਰੀ ਹਲਕੇ ਚੋਂ ਬਿੱਟੂ ਰਿਕਾਰਡਤੋੜ ਜਿੱਤ ਹਾਸਿਲ ਕਰਨਗੇ : ਡਾਵਰ , ਸਨਅਤ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਜੀਐਸਟੀ ਨੂੰ ਸਰਲ ਬਣਾਵੇਗੀ ਯੂਪੀਏ ਸਰਕਾਰ : ਬਿੱਟੂ

ਲੁਧਿਆਣਾ ਕੇਂਦਰੀ ਹਲਕੇ ਚੋਂ ਬਿੱਟੂ ਰਿਕਾਰਡਤੋੜ ਜਿੱਤ ਹਾਸਿਲ ਕਰਨਗੇ  : ਡਾਵਰ , ਸਨਅਤ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਜੀਐਸਟੀ ਨੂੰ ਸਰਲ ਬਣਾਵੇਗੀ ਯੂਪੀਏ ਸਰਕਾਰ : ਬਿੱਟੂ

ਲੁਧਿਆਣਾ, 10 ਮਈ

  ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਲੁਧਿਆਣਾ ਕੇਂਦਰੀ ਹਲਕੇ ਵਿੱਚ ਹੋਈਆਂ ਚੋਣ ਰੈਲੀਆਂ ਅਤੇ ਮੀਟਿੰਗਾਂ ਵਿੱਚ ਲੋਕਾਂ ਅਤੇਕਾਂਗਰਸ ਸਮਰਥਕਾਂ ਦੇ ਭਾਰੀ ਇਕੱਠ ਨੇ ਇਸ ਚੋਣ ਹਲਕੇ ਤੋਂ ਸ. ਬਿੱਟੂ ਦੀ ਵੱਡੀ ਲੀਡ ਨਾਲ ਜਿੱਤ ਦਾ ਸੰਕੇਤ ਦੇ ਦਿੱਤਾ। ਵੋਟਰਾਂ ਦੇ ਭਰਵੇਂ ਹੁੰਗਾਰੇਤੋਂ ਉਤਸਾਹਿਤ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਸ. ਬਿੱਟੂ ਇਸ ਹਲਕੇ ਤੋਂ ਰਿਕਾਰਡਤੋੜ ਜਿੱਤ ਹਾਸਿਲ ਕਰਨਗੇ। ਇਨਾਂ ਮੀਟਿੰਗਾਂ ਅਤੇਰੈਲੀਆਂ ਦਾ ਆਯੋਜਨ ਵਿਧਾਇਕ ਡਾਵਰ ਦੀ ਅਗਵਾਈ ਵਿੱਚ ਵਾਰਡ ਨੰ-62  ਦੇ ਇਲਾਕੇ ਸੁਭਾਨੀ ਬਿਲਡਿੰਗ ਚੌਂਕ ਵਿੱਚ ਗੁਰਪ੍ਰੀਤ ਸਿੰਘ ਖੁਰਾਣਾਵੱਲੋਂ ਅਤੇ ਵਾਰਡ ਨੰ-52 ਵਿੱਚ ਇਸਲਾਮ ਗੰਜ ਪੁਲੀ ਵਿਖੇ ਕੌਂਸਲਰ ਗੁਰਦੀਪ ਸਿੰਘ ਨੀਟੂ ਵੱਲੋਂ ਕੀਤਾ ਗਿਆ। 

ਰੈਲੀਆਂ ਨੂੰ ਸੰਬੋਧਨ ਕਰਦਿਆਂ ਡਾਵਰ ਨੇ ਕਿਹਾ ਕਿ ਐਮਪੀ ਵਜੋਂ ਸ. ਬਿੱਟੂ ਦੀ ਸ਼ਾਨਦਾਰ ਕਾਰਗੁਜਾਰੀ ਸਦਕਾ ਲੁਧਿਆਣਾ ਵਾਸੀ ਉਨਾਂ ਨੂੰ ਦੁਬਾਰਾਚੁਣਨ ਲਈ ਉਤਾਵਲੇ ਹਨ ਤਾਂ ਕਿ ਵਿਕਾਸ ਦੇ ਕੰਮ ਜਾਰੀ ਰਹਿਣ। ਇਸ ਮੌਕੇ ਬੋਲਦਿਆਂ ਸ. ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਅਤੇਜੀਐਸਟੀ ਵਰਗੀਆਂ ਲੋਕ ਵਿਰੋਧੀ ਨੀਤੀਆਂ ਅਤੇ ਤਾਨਾਸ਼ਾਹੀ ਫੈਸਲਿਆਂ ਨਾਲ ਦੇਸ਼ ਦੀ ਆਰਥਿਕਤਾ ਨੂੰ ਪੂਰੀ ਤਰਾਂ ਤਬਾਹ ਕਰਕੇ ਰੱਖ ਦਿੱਤਾ ਹੈ।ਉਨਾਂ ਕਿਹਾ ਕਿ ਚੋਣਾਂ ਉਪਰੰਤ ਕੇਂਦਰ ਵਿੱਚ ਸਰਕਾਰ ਬਣਾਉਣ ਮਗਰੋਂ ਕਾਂਗਰਸ ਟੈਕਸ ਪ੍ਰਣਾਲੀ ਨੂੰ ਸਰਲ ਬਣਾਵੇਗੀ ਤਾਂ ਕਿ ਸਨਅਤ ਅਤੇ ਵਪਾਰਨੂੰ ਦੁਬਾਰਾ ਹੁਲਾਰਾ ਮਿਲ ਸਕੇ। ਉਨਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਜੀਐਸਟੀ ਦੀ ਸਮੀਖਿਆ ਕਰਕੇ ਇਸ ਨੂੰ 5 ਸਾਲਬਾਅਦ ਸਰਲ ਤਰੀਕੇ ਨਾਲ ਲਾਗੂ ਕਰੇਗੀ। ਆਪਣੇ ਵਿਰੋਧੀ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਬਾਰੇ ਬੋਲਦਿਆਂ ਸ. ਬਿੱਟੂ ਨੇ ਕਿਹਾ ਕਿ ਬੈਂਸਭਰਾਵਾਂ ਦੇ ਵਿਧਾਨ ਸਭਾ ਹਲਕੇ ਵਿਕਾਸ ਪੱਖੋਂ ਦੂਜੇ ਹਲਕਿਆਂ ਨਾਲੋਂ ਬਹੁਤ ਪੱਛੜੇ ਹੋਏ ਹਨ। ਉਨਾਂ ਕਿਹਾ ਕਿ ਬੈਂਸ ਭਰਾ ਆਪਣੇ ਹਲਕਿਆਂ ਦਾਵਿਕਾਸ ਕਰਵਾਉਣ ਦੀ ਬਜਾਏ ਮੁਲਾਜ਼ਮਾਂ ਤੋਂ ਜਬਰੀ ਉਗਰਾਹੀ ਅਤੇ ਬਲੈਕਮੇਲਿੰਗ ਵਰਗੇ ਨਾਜਾਇਜ਼ ਕੰਮਾਂ ਵਿੱਚ ਉਲਝੇ ਰਹੇ। ਉਨ• ਕਿਹਾ ਕਿਬੈਂਸ ਭਰਾਵਾਂ ਨੇ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਨਾਲ ਬੇਸ਼ੁਮਾਰ ਦੌਲਤ ਇਕੱਠੀ ਕੀਤੀ ਹੈ। ਆਪਣੇ ਵਿਰੋਧੀ ਅਕਾਲੀ ਉਮੀਦਵਾਰਮਹੇਸ਼ਇੰਦਰ ਸਿੰਘ ਗਰੇਵਾਲ ਬਾਰੇ ਸ. ਬਿੱਟੂ ਨੇ ਕਿਹਾ ਕਿ ਗਰੇਵਾਲ ਦਾ ਆਮ ਲੋਕਾਂ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਉਨਾਂ ਦੀ ਪਾਰਟੀ ਨੇ ਉਨਾਂਨੂੰ ਆਪਣੇ ਹਾਲ ਤੇ ਛੱਡ ਦਿੱਤਾ ਹੈ। 

ਸ. ਬਿੱਟੂ ਨੇ ਲੁਧਿਆਣਾ ਦੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਕਿ ਉਹ ਆਪਣੇ ਪਿਛਲੇ 5 ਸਾਲ ਦੇ ਕਾਰਜਕਾਲਦੌਰਾਨ ਸ਼ੁਰੂ ਕੀਤੇ ਵਿਕਾਸ ਕੰਮਾਂ ਨੂੰ ਰਾਜੀ ਰੱਖ ਸਕਣ। ਉਨਾਂ ਕਿਹਾ ਕਿ ਉਹ ਲੁਧਿਆਣਾ ਲਈ 2 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਲੈ ਕੇਆਏ ਅਤੇ ਦੁਬਾਰਾ ਚੁਣੇ ਜਾਣ ਤੇ ਹੋਰ ਵੀ ਵਧੇਰੇ ਪ੍ਰਾਜੈਕਟ ਲੈ ਕੇ ਆਉਣਗੇ। ਇਸ ਮੌਕੇ ਮਾਣਕ ਡਾਵਰ, ਪਿੰਕੀ ਅਰੋੜਾ, ਰਾਣੀ ਰਜਨੀ, ਪਿੰਕੀ ਧਵਨ,ਲੱਛਮਣ ਆਯੋਧਿਯ, ਬਾਬਾ ਗੋਪਾਲ, ਮੰਨੀ ਕਾਲੋਨੀ, ਦੁਸ਼ਯੰਤ ਨਾਰੰਗ, ਸੈਬੀ, ਅਰਸ਼ੀ, ਸੁਰਿੰਦਰ ਗਿੱਲ, ਸ਼ਾਂਤੀ ਦੇਵੀ, ਸੁਭਾਸ਼ ਚੌਹਾਨ, ਜੌਨੀਜਸਵਾਲ ਅਤੇ ਕਮਲਾ ਦੇਵੀ ਵੀ ਹਾਜ਼ਰ ਸਨ।

Punjab Darpan

Leave a Reply

Your email address will not be published. Required fields are marked *

error: Content is protected !!