ਘੁਮਾਰ ਮੰਡੀ ਲੁਧਿਆਣਾ ਵਿਚ ਬੈਂਸ ਦੇ ਰੋੜ ਸ਼ੋਅ ਦੌਰਾਨ ਸਮਰਥਕਾਂ ਦਾ ਭਾਰੀ ਉਤਸ਼ਾਹ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਘੁਮਾਰ ਮੰਡੀ ਲੁਧਿਆਣਾ ਦੇ ਰੋਡ ਸ਼ੋਅ ਦੌਰਾਨ ਸਮਰਥਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਿਮਰਜੀਤ ਸਿੰਘ ਬੈਂਸ ਨੇ ਕਲ ਲੁਧਿਆਣਾ ਵਿਚ ਕਈ ਥਾਵੀਂ ਰੋਡ ਸ਼ੋਅ ਕੀਤਾ ਜਿਸ ਦੌਰਾਨ ਸਮਰਥਕਾਂ ਨੇ ਵੀ ਪੂਰਾ ਪੂਰਾ ਸਾਥ ਦਿਤਾ| ਸਮਰਥਕਾਂ ਦਾ ਭਾਰੀ ਉਤਸ਼ਾਹ ਦੇਖ ਕੇ ਬੈਂਸ ਨੇ ਆਪਣੇ ਫੇਸਬੁੱਕ ਪੇਜ਼ ਤੇ ਕਿਹਾ ਕਿ ਇਹ ਜਨੂੰਨ ਤੇ ਸੱਚਾਈ ਦੀ ਲਹਿਰ ਹੀ ਰਿਸ਼ਵਤਖੋਰਾਂ ਨੂੰ ਅਤੇ ਲੁਧਿਆਣੇ ਨਾਲ ਧੋਖਾ ਕਰਨ ਵਾਲੇ ਨੇਤਾਵਾਂ ਨੂੰ ਸੱਤਾ ਤੋਂ ਬਾਹਰ ਕਰੇਗਾ |