ਪੁਲਵਾਮਾ ਵਿਚ ਫੇਰ ਅੱਤਵਾਦੀ ਮੁਠਭੇੜ – 3 ਅੱਤਵਾਦੀ ਢੇਰ , 1 ਜਵਾਨ ਅਤੇ ਸਥਾਨਿਕ ਨਾਗਰਿਕ ਸ਼ਹੀਦ |
ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਵੀ ਅੱਤਵਾਦੀ ਵਾਰ ਵਾਰ ਹਮਲੇ ਦੀ ਕੋਸ਼ਿਸ਼ ਕਰ ਰਹੇ ਹਨ | ਪਿਛਲੇ ਦਿਨੀ ਪੁਲਵਾਮਾ ਵਿਚ ਅੰਤਰੀਪੋਰਾ ਦੇ ਪਜਗਾਮ ਇਲਾਕੇ ਦੇ ਸਥਾਨਕ ਲੋਕਾਂ ਨੇ ਇਲਾਕੇ ਵਿਚ ਅੱਤਵਾਦੀਆਂ ਦੇ ਹੋਣ ਦੀ ਖ਼ਬਰ ਸੁਰੱਖਿਆ ਬਲਾਂ ਨੂੰ ਦਿਤੀ | ਜਿਸ ਦੌਰਾਨ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ | ਇਸ ਦੌਰਾਨ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਤੇ ਹਮਲਾ ਸ਼ੁਰੂ ਕਰ ਦਿੱਤਾ ਗਿਆ |
ਜਵਾਬੀ ਮੁਠਭੇੜ ਵਿਚ 3 ਅੱਤਵਾਦੀਆਂ ਮਾਰੇ ਗਏ ਜੋ ਕੇ ਜੈਸ਼ ਦੀ ਖੂਫੀਆ ਏਜੇਂਸੀ ਦੇ ਮੈਂਬਰ ਸਨ| ਜਦਕਿ ਇਸ ਮੁਠਭੇੜ ਵਿਚ 1 ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਹੈ ਤੇ ਨਾਲ ਹੀ 1 ਸਥਾਨਿਕ ਨਾਗਰਿਕ ਦੀ ਵੀ ਮੌਤ ਹੋ ਗਈ| ਇਸ ਮੁਠਭੇੜ ਵਿਚ 2 ਜਵਾਨ ਅਤੇ 1 ਸਥਾਨਿਕ ਨਾਗਰਿਕ ਜ਼ਖਮੀ ਹੋ ਗਏ ਹਨ |
ਮਾਰੇ ਗਏ ਅੱਤਵਾਦੀ ਨਸੀਰ ਪੰਡਿਤ, ਉਮਰ ਮੀਰ ਅਤੇ ਖਾਲਿਦ, ਜੈਸ਼ ਏ ਮੁੱਹਮਦ ਦੇ ਖ਼ਾਸ ਆਦਮੀ ਸਨ |ਮਿਲੀ ਜਾਣਕਾਰੀ ਅਨੁਸਾਰ ਖਾਲਿਦ ਜੈਸ਼ ਏ ਮੁਹੰਮਦ ਦਾ ਕਮਾਂਡਰ ਸੀ |