2 ਸਾਲਾਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਮੌਤ ਦਾ ਜਿੰਮੇਵਾਰ ਕੌਣ ?

2 ਸਾਲਾਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਮੌਤ ਦਾ ਜਿੰਮੇਵਾਰ ਕੌਣ ?

ਪਿਛਲੇ 5 ਦਿਨਾਂ ਤੋਂ ਬੋਰ ਵੈੱਲ ਵਿਚ ਡਿੱਘੇ 2 ਸਾਲਾਂ ਦੇ ਮਾਸੂਮ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਪ੍ਰਸ਼ਾਸ਼ਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਆਪਣੀ ਜੱਦੋ ਜਹਿਦ ਵਿਚ ਲੱਗੀਆਂ ਹੋਈਆਂ ਸਨ। ਜਿਸਦੇ ਚਲਦੇ ਫਤਿਹਵੀਰ ਨੂੰ ਬੋਰ ਵਿਚ ਡਿੱਗੇ ਪੰਜ ਦਿਨ ਹੋ ਗਏ ਸਨ। ਕਲ ਰਾਤੀਂ ਫਤਿਹਵੀਰ ਨੂੰ ਬਾਹਰ ਕੱਢਣ ਦਾ ਕੰਮ ਮੁਕੰਮਲ ਕੀਤਾ ਗਿਆ ਪਰ ਅਫਸੋਸ ਦੀ ਗੱਲ ਹੈ ਕੇ ਫਤਹਿਵੀਰ ਨੇ ਬੋਰ ਵੈੱਲ ਵਿਚ ਹੀ ਸਾਹ ਤਿਆਗ ਦਿੱਤੇ ਸਨ ਤੇ ਉਸਦੀ ਲਾਸ਼ ਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਬੋਰ ਵੈੱਲ ਵਿੱਚੋ ਬਾਹਰ ਕੱਢ ਲਿਆ ਗਿਆ।

ਪਰ ਵਿਚਾਰਨਯੋਗ ਹੈ ਕਿ ਫਤਿਹਵੀਰ ਦੀ ਮੌਤ ਦਾ ਜਿੰਮੇਦਾਰ ਕੌਣ ਹੈ ? ਫਤਿਹਵੀਰ ਦੀ ਮੌਤ ਪਿੱਛੇ ਕਈ ਤਰਾਂ ਦੇ ਸਵਾਲ ਪੈਦਾ ਹੋ ਰਹੇ ਹਨ। ਕੀ ਦੇਸ਼ ਦੀ ਸਰਕਾਰ ਐਨੀ ਲਾਪਰਵਾਹ ਅਤੇ ਲਾਚਾਰ ਹੈ ? ਕੀ ਇਸ ਟੈਕਨੋਲੋਜੀ ਦੇ ਜ਼ਮਾਨੇ ਵਿਚ ਕੋਈ ਏਦਾਂ ਦੀ ਟੈਕਨੋਲੋਜੀ ਹੀ ਨੀ ਬਣੀ ਜਿਸ ਕਾਰਨ ਛੇਤੀ ਤੋਂ ਛੇਤੀ ਮਾਸੂਮ ਨੂੰ ਬਾਹਰ ਕੱਢ ਲਿਆ ਜਾਂਦਾ। ਅਗਰ ਏਦਾਂ ਦੀ ਕੋਈ ਟੈਕਨੋਲੋਜੀ ਮੌਜੂਦ ਸੀ ਤਾਂ ਮੈਨੂਅਲ ਤਰੀਕਾ ਕਿਉਂ ਵਰਤਿਆ ਗਿਆ ? ਫਤਿਹ ਦੀ ਮੌਤ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਅਣਗਹਿਲੀ ਅਤੇ ਲਾਪਰਵਾਹੀ ਦਾ ਸਬੂਤ ਦਿੰਦੀ ਹੈ।

Punjab Darpan

Leave a Reply

Your email address will not be published. Required fields are marked *

error: Content is protected !!