ਹਵਾਈ ਸੈਨਾ ਦਾ ਲਾਪਤਾ AN-32 ਜਹਾਜ਼ 10 ਦਿਨਾਂ ਬਾਅਦ ਬਰਾਮਦ – 13 ਜਵਾਨ ਸ਼ਹੀਦ
ਪਿਛਲੇ 10 ਦਿਨਾਂ ਤੋਂ ਲਾਪਤਾ ਹਵਾਈ ਸੈਨਾ ਦੇ AN-32 ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਵਿੱਚੋ ਬਰਾਮਦ ਹੈ। ਇਸ ਹਵਾਈ ਜਹਾਜ਼ ਨੇ ਅਸਾਮ ਵਿੱਚੋ ਉਡਾਨ ਭਾਰੀ ਸੀ ਅਤੇ ਥੋੜੇ ਸਮੇ ਵਿਚ ਹੀ ਇਸ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ ਵਿਚ 13 ਜਵਾਨ ਸਨ ਅਤੇ ਬਚਾਅ ਟੀਮ ਨੇ ਸਾਰੇ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਜਿਕਰਯੋਗ ਹੈ ਇਹਨਾਂ ਸ਼ਹੀਦ ਜਵਾਨਾਂ ਵਿਚ ਸਮਾਣੇ ਦਾ ਮੋਹਿਤ ਗਰਗ ਵੀ ਸ਼ਾਮਿਲ ਸੀ।