ਸਮਾਜ ਸੇਵੀ ਅਨਮੋਲ ਕਵਤਰਾ ਅਤੇ ਉਸਦੇ ਪਿਤਾ ਦੀ ਕਾਂਗਰਸ ਦੇ ਸਮਰਥਕਾਂ ਵਲੋਂ ਕੁੱਟਮਾਰ |
ਪਿਛਲੇ ਦਿਨੀਂ ਵੋਟਾਂ ਦੇ ਚਲਦੇ ਕੁਛ ਕਾਂਗਰਸ ਦੇ ਸਮਰਥਕਾਂ ਵਲੋਂ ਸਮਾਜਸੇਵੀ ਅਨਮੋਲ ਕਵੱਤਰਾ ਅਤੇ ਉਸਦੇ ਪਿਤਾ ਦੀ ਕੁੱਟਮਾਰ ਕੀਤੀ ਗਈ | ਅਨਮੋਲ ਕਵੱਤਰਾ ਨੇ ਦਸਿਆ ਕੇ ਇਸ ਕੁੱਟਮਾਰ ਪਿੱਛੇ ਕੌਂਸਿਲਰ ਮੋਹਿਤ ਰਾਮਪਾਲ ਦਾ ਹੱਥ ਹੈ | ਕੁੱਟ ਮਾਰ ਪਿੱਛੋਂ ਅਨਮੋਲ ਕਵਤਰਾ ਅਤੇ ਉਸਦੇ ਸਮਰਥਕਾਂ 4 ਘੰਟੇ ਰੋਡ ਜਾਮ ਰੱਖਿਆ |
ਇਸ ਦੌਰਾਨ ਅਨਮੋਲ ਕਵੱਤਰਾ ਦੇ ਸਮਰਥਕਾਂ ਵਿਚ ਭਾਰੀ ਰੋਸ ਦਿਖਾਈ ਦਿਤਾ | ਅਤੇ ਅਨਮੋਲ ਨੇ ਲਾਈਵ ਹੋ ਕੇ ਸਮਰਥਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ | ਇਸ ਦੌਰਾਨ ਵਿਧਾਨ ਸਭਾ ਹਲਕਾ ਲੁਧਿਆਣਾ ਦੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵੀ ਮੌਕੇ ਤੇ ਪੁਹੰਚੇ | 2 ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ |