ਵਾਤਾਵਰਨ ਨੂੰ ਬਚਾਉਣ ਲਈ ਨਿੱਜੀ ਸਤੱਰ ਤੇ ਉਠਾਉਣਗੇ ਪੈਣਗੇ ਕਦਮ|
ਦੇਸ਼ ਵਿਚ ਵੱਧ ਰਹੇ ਪ੍ਰਦੂਸ਼ਣ ਦਾ ਜਿੰਮਾ ਹਮੇਸ਼ਾਂ ਸਰਕਾਰ ਦੇ ਸਰ ਥੋਪਿਆ ਜਾਂਦਾ ਹੈ, ਭਾਵੇਂ ਕੇ ਸਰਕਾਰ ਆਪਣੇ ਤੌਰ ਤੇ ਹਰ ਸੰਭਵ ਕੋਸ਼ਿਸ ਕਰ ਰਹੀ ਹੈ | ਪਰ ਅਗਰ ਦੇਖਿਆ ਜਾਵੇ ਪ੍ਰਦੂਸ਼ਣ ਦਾ ਕਾਰਨ ਅਕਸਰ ਅਕਸਰ ਅਸੀਂ ਹੀ ਹੁੰਦੇ ਹਾਂ , ਪਰ ਕਿਵੇਂ ? ਗੌਰ ਕਰਨ ਵਾਲੀ ਗੱਲ ਹੈ ਕੇ ਸਾਨੂ ਅਕਸਰ ਪਤਾ ਨਹੀਂ ਚਲਦਾ ਕੇ ਅਸੀਂ ਪ੍ਰਦੂਸ਼ਣ ਫੈਲਾ ਰਹੇ ਹਾਂ,ਖਾਨ ਪੀਣ ਵਾਲੀਆਂ ਚੀਜ਼ਾਂ ਦਾ ਬਚਿਆ ਕੂੜਾ ਰਾਹ ਜਾਂਦੇ ਸੁਤ ਦੇਣਾ, ਵਾਹਨਾਂ ਦੀ ਸਹੀ ਸਮੇਂ ਤੇ ਰਿਪੇਅਰ ਜਾਂ ਸਰਵਿਸ ਨਾ ਕਰਾਉਣਾ, ਜਨਤਕ ਪਖਾਨਿਆਂ ਦਾ ਦੁਰਉਪਯੋਗ ਕਰਨਾ ਆਦਿ | ਹੁਣ ਸੋਚਣਾ ਇਹ ਹੈ ਕੇ ਅਸੀਂ ਕਿੱਦਾਂ ਛੋਟੀ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਨਿਜੀ ਤੌਰ ਤੇ ਵਾਤਾਵਰਣ ਨੂੰ ਬਚਾ ਸਕਦੇ ਹਾਂ|
ਪਾਣੀ ਦਾ ਦੁਰਉਪਯੋਗ ਤੇ ਪ੍ਰਦੂਸ਼ਣ ਦੇ ਕਾਰਨ ਤੇ ਰੋਕਥਾਮ
ਪਾਣੀ ਦੇ ਦੁਰਉਪਯੋਗ ਤੇ ਪ੍ਰਦੂਸ਼ਣ ਦੇ ਕਾਰਨ ਦੇਸ਼ ਵਿਚ ਕਈ ਥਾਵੀਂ ਪਾਣੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ | ਰਾਜਸਥਾਨ ਤੇ ਗੁਜਰਾਤ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਲੋਕੀ ਉਥੋਂ ਪਲਾਇਨ ਕਰ ਰਹੇ ਹਨ| ਇਹ ਬਹੁਤ ਵੱਡੀ ਸਮੱਸਿਆ ਹੈ| ਰੁੱਖਾਂ ਦੀ ਘਾਟ ਕਾਰਨ ਮੀਂਹ ਦੀ ਸੰਭਾਵਨਾ ਵੀ ਬਹੁਤ ਘੱਟ ਗਈ ਹੈ| ਇਸ ਸਾਲ ਮੌਨਸੂਨ ਪਾਉਣਾ ਦੇ ਸਮੇ ਤੋਂ ਬਾਅਦ ਪਹੁੰਚਣ ਦੀ ਵੀ ਖ਼ਬਰ ਹੈ| ਜਿਸ ਕਾਰਨ ਮੀਂਹ ਦੀ ਸੰਭਾਂਵਨਾ ਵੀ ਘਟ ਹੈ| ਵਿਚਾਰਨ ਵਾਲੀ ਗੱਲ ਹੈ ਹਰ ਸਾਲ ਪਾਰੇ ਦਾ ਸਤੱਰ ਵੀ ਦਿਨੋ ਦਿਨ ਵੱਧਦਾ ਜਾ ਰਿਹਾ ਹੈ| ਜਿਸ ਦਾ ਮੁਖ ਕਾਰਨ ਰੁੱਖਾਂ ਦੀ ਘਾਟ ਹੈ |
ਹੁਣ ਵਿਚਾਰਨ ਵਾਲੀ ਗੱਲ ਹੈ ਕੇ ਅਸੀਂ ਪਾਣੀ ਦੇ ਦੁਰਉਪਯੋਗ ਦੀ ਜਾਂ ਪਾਣੀ ਦੇ ਪ੍ਰਦੂਸ਼ਣ ਦੀ ਰੋਕਥਾਮ ਕਿਵੇਂ ਕਰ ਸਕਦੇ ਆ| ਪਾਣੀ ਦੀ ਵਰਤੋਂ ਘੱਟ ਕਿਵੇਂ ਕੀਤੀ ਜਾ ਸਕਦੀ ਹੈ? ਨਿੱਜੀ ਤੌਰ ਤੇ, ਨਹਾਉਣ ਸਮੇ ਪਾਣੀ ਦਾ ਦੁਰਉਪਯੋਗ ਵਧੇਰੇ ਹੁੰਦਾ ਹੈ|ਨਹਾਉਣ ਸਮੇ ਪਾਣੀ ਦਾ ਦੁਰਉਪਯੋਗ ਘੱਟ ਕਰਨਾ ਚਾਹੀਦਾ | ਕਿਸੇ ਵੀ ਜਗਾਹ ਬੇਕਾਰ ਚਲ ਰਹੀ ਪਾਣੀ ਦੀ ਨਲ ਦੇਖਣ ਸਾਰ ਬੰਦ ਕਰ ਦੇਣੀ ਚਾਹੀਦੀ ਹੈ | ਪਿੰਡ ਦੇ ਛੱਪੜਾਂ ਵਿਚਲੇ ਪਾਣੀ ਨੂੰ ਖੇਤੀ ਲਈ ਵੀ ਵਰਤਿਆ ਜਾ ਸਕਦਾ ਹੈ ਤੇ ਨਾਲ ਹੀ ਮੱਛੀ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਸਕਦਾ ਹੈ| ਮੀਂਹ ਦੇ ਪਾਣੀ ਨੂੰ ਇਕੱਠਾ ਕੇ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ | ਹੋਰ ਵੀ ਕਈ ਤਰੀਕਿਆਂ ਨਾਲ ਅਸੀਂ ਆਪਣੇ ਤੌਰ ਦੇ ਪਾਣੀ ਦੇ ਦੁਰਉਪਯੋਗ ਅਤੇ ਪ੍ਰਦੂਸ਼ਣ ਤੇ ਬਚਾ ਸਕਦੇਹਾਂ|
ਹਵਾ ਦਾ ਦੁਰਉਪਯੋਗ ਤੇ ਪ੍ਰਦੂਸ਼ਣ ਦੇ ਕਾਰਨ ਤੇ ਰੋਕਥਾਮ
ਗੁਰਬਾਣੀ ਵਿਚ ਪਵਨ ਨੂੰ ਗੁਰੂ ਕਿਹਾ ਗਿਆ ਹੈ| ਪਰ ਅਸੀਂ ਇਸ ਨੂੰ ਦਿਨੋਂ ਦਿਨ ਪ੍ਰਦੂਸ਼ਿਤ ਕਰਦੇ ਜਾ ਰਹੇ ਆ| ਹਵਾ ਪ੍ਰਦੂਸ਼ਣ ਦਾ ਸਬ ਤੋਂ ਵੱਡਾ ਕਾਰਨ ਅੱਜ ਦੇ ਸਮੇ ਵਿਚ ਵਾਹਨ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਤਿੰਨ ਪਹੀਆ ਵਾਹਨ ਹਨ | ਵਾਹਨਾਂ ਦੇ ਧੂਏਂ ਕਾਰਨ ਕਾਰਬਨਮੋਨੋ ਆਕਸਾਈਡ ਪੈਦਾ ਹੁੰਦੀ ਹੈ ਜੋ ਕੇ ਹਰਾ ਗ੍ਰਹਿ ਪ੍ਰਭਾਵ ਦਾ ਮੁਖ ਕਾਰਨ ਹੈ| ਧਰਤੀ ਦੇ ਕਈ ਜਗਾਹ ਤੇ ਓਜ਼ੋਨ ਪਰਤ ਵਿਚ ਵੀ ਛੇਦ ਹੋ ਗਏ ਹਨ ਜਿਸਦਾ ਕਾਰਨ ਵੀ ਇਹੀ ਗੈਸ ਦੱਸੀ ਜਾ ਰਹੀ ਹੈ| ਇਹ ਵੀ ਇਕ ਬਹੁਤ ਵੱਡੀ ਸਮਸਿਆ ਹੈ ਓਜ਼ੋਨ ਪਰਤ ਦੇ ਖਤਮ ਹੋਣ ਤੋਂ ਬਾਅਦ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾ ਵੈਂਗਣੀ ਕਿਰਨਾਂ ਧਰਤੀ ਦੀ ਸਤਹਿ ਤਕ ਪਹੁੰਚਣਗੀਆਂ ਜਿਹਨਾਂ ਕਾਰਨ ਚਮੜੀ ਰੋਗ ਫੈਲਣਗੇ ਜੋ ਕੇ ਬਹੁਤ ਭਿਆਨਕ ਹੋਣਗੇ|
ਵਿਚਾਰਨ ਯੋਗ ਹੈ ਕਿ ਅਸੀਂ ਨਿਜੀ ਤੌਰ ਤੇ ਹਵਾ ਦੇ ਪ੍ਰਦੂਸ਼ਣ ਦੀ ਰੋਕ ਥਾਮ ਕਿਵੇਂ ਕਰ ਸਕਦੇ ਹਾਂ ? ਟੈਕਨਾਲੋਜੀ ਦੇ ਵਧਣ ਨਾਲ ਕਈ ਤਰਾਂ ਦੇ ਅਵਿਸ਼ਕਾਰ ਹੋਏ ਹਨ ਜਿਨ੍ਹਾਂ ਕਰਕੇ ਹਵਾ ਪ੍ਰਦੂਸ਼ਣ ਨੂੰ ਥੋੜੀ ਹੱਦ ਤਕ ਰੋਕਿਆ ਜਾ ਸਕਦਾ ਹੈ| ਜਿਵੇ ਈ- ਵਹੀਕਲ, ਈ ਰਿਕਸ਼ਾ ਆਦਿ| ਇਹ ਵਾਹਨ ਬਿਜਲੀ ਤੇ ਚਲਦੇ ਹਨ ਤੇ ਕੋਈ ਪ੍ਰਦੂਸ਼ਣ ਨਹੀਂ ਕਰਦੇ| ਦੂਸਰੇ ਨੰਬਰ ਤੇ ਹੈ ਝੋਨੇ ਦੇ ਪਰਾਲੀ ਨੂੰ ਜਲਾਉਣ ਦੀ ਬਜਾਏ ਹੀ ਠਿਕਾਣੇ ਲਾਉਣ ਦਾ ਤਰੀਕਾ ਲੱਭਣਾ ਚਾਹੀਦਾ ਹੈ| ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ |
ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਵਾਤਾਵਾਰਨ ਨੂੰ ਕੁਛ ਹੱਦ ਤਕ ਬਚਾ ਸਕਦੇ ਹਾਂ |