ਭਾਰਤ ਨਗਰ ਵਿਚ ਟ੍ਰੈਫਿਕ ਕੰਟਰੋਲ ਲਈ ਬਣੇਗੀ 25 ਮੀਟਰ ਦੀ ਰੋਟਰੀ |

ਭਾਰਤ ਨਗਰ ਵਿਚ ਟ੍ਰੈਫਿਕ ਕੰਟਰੋਲ ਲਈ ਬਣੇਗੀ 25 ਮੀਟਰ ਦੀ ਰੋਟਰੀ |

ਭਾਰਤ ਨਗਰ ਚੌਕ ਜਿਲ੍ਹੇ ਦਾ ਸਬ ਤੋਂ ਜ਼ਿਆਦਾ ਟ੍ਰੈਫਿਕ ਵਾਲਾ ਚੌਕ ਹੈ | ਲੋਕਾਂ ਨੂੰ ਟ੍ਰੈਫਿਕ ਜਾਮ ਕਰਕੇ  ਕਾਫੀ ਤਰ੍ਹਾਂ ਦੀਆਂ ਮੁਸੀਬਤਾਂ  ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਨੈਸ਼ਨਲ ਹਾਈਵੇ ਅਥਾਰਟੀ ਓਫ ਇੰਡੀਆ (NHAI) | ਨੇ ਪਿਛਲੇ ਦਿਨੀ ਭਾਰਤ ਚੌਕ ਵਿਚ ਰੋਟਰੀ ਬਣਾਉਣ ਦਾ ਪ੍ਰਪੋਸਲ ਦਿੱਲ੍ਹੀ ਕੌਂਸਲਟੈਂਟਸ ਕੋਲ ਭੇਜਿਆ ਹੈ ਜੋ ਕਿ ਇੱਕ ਮਹੀਨੇ ਵਿਚ ਮੰਜੂਰ ਹੋ ਜਾਵੇਗਾ | ਸੀਵਰੇਜ਼ ਦੀਆਂ ਵੱਡੀਆਂ ਲਾਇਨਾ ਹੋਣ ਕਰਕੇ ਅੰਡਰ ਗ੍ਰਾਉੰਡ ਟ੍ਰੈਫ਼ਿਕ ਸੰਭਵ ਨਹੀਂ ਸੀ ਇਸ ਲਈ NHAI ਵਲੋਂ ਰੋਟਰੀ ਬਣਾਉਣ ਦਾ ਫੈਸਲਾ ਕੀਤਾ ਗਿਆ | NHAI ਫਿਰੋਜ਼ਪੁਰ ਚੁੰਗੀ ਤੋਂ ਭਾਰਤ ਚੌਕ ਲੜਕੀਆਂ ਦੇ ਕਾਲਜ ਤਕ 7 ਕਿਲੋਮੀਟਰ ਦਾ ਪੁਲ ਬਣਾ ਰਿਹਾ ਹੈ |ਇਸ ਪੁਲ  ਦੀ ਉਸਾਰੀ ਤੋਂ ਬਾਅਦ ਹੀ ਰੋਟਰੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਇਸ ਪ੍ਰੋਜੈਕਟ ਦੀ ਸਮਾਂ ਸੀਮਾ ਮਾਰਚ 2020 ਹੈ ਦੱਸੀ ਜਾਂਦੀ ਹੈ |

Punjab Darpan

Leave a Reply

Your email address will not be published. Required fields are marked *

error: Content is protected !!