ਭਾਰਤੀ ਸੈਨਾ ਵਿਚ ਜਾਅਲੀ ਭਰਤੀਆਂ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲਗਭਗ 30 ਨੌਜਵਾਨਾਂ ਖਿਲਾਫ ਕੇਸ ਦਰਜ, 3 ਗ੍ਰਿਫਤਾਰ
ਜਾਅਲੀ ਦਸਤਾਵੇਜਾਂ ਦੇ ਅਧਾਰ ਤੇ ਭਾਰਤੀ ਸੇਨਾ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਾਰਨ ਵਾਲੇ ਲਗਭਗ 30 ਨੌਜਵਾਨਾਂ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ | ਪੁਲਿਸ ਦਾ ਕਹਿਣਾ ਹੈ ਕੇ ਇਸ ਘੁਟਾਲੇ ਵਿਚ ਭਾਰਤੀ ਸੈਨਾ ਦੇ ਸੀਨੀਅਰ ਅਫਸਰ ਵੀ ਸ਼ਾਮਿਲ ਸਨ | ਸੈਨਾ ਵਿਚ ਭਾਰਤੀ ਹੋਣ ਲਈ ਇਹਨਾ ਨੌਜਵਾਨਾਂ ਤੇ ਆਪਣੀ ਰਹਾਇਸ਼ ਦੇ ਜਾਅਲੀ ਦਸਤਾਵੇਜ਼ ਲਗਾਉਣ ਦਾ ਦੋਸ਼ ਹੈ | ਜਾਂਚ ਮੁਤਾਬਿਕ ਪਤਾ ਲਗਿਆ ਹੈ ਕਿ ਇਹ ਨੌਜਵਾਨ ਜ਼ਿਆਦਾਤਰ ਹਰਿਆਣਾ ਅਤੇ ਰਾਜਸਥਾਨ ਦੇ ਨਿਵਾਸੀ ਹਨ | ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਵਿੱਚੋ ਲੱਗਭਗ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਅਤੇ ਬਾਕੀਆਂ ਦੀ ਅਲੱਗ ਅਲੱਗ ਸ਼ਹਿਰਾਂ ਵਿਚ ਡਿਊਟੀ ਹੋਣ ਕਰਕੇ ਗਿਰਤਾਰੀ ਨਹੀਂ ਹੋ ਸਕੀ ਪਰ ਪੁਲਿਸ ਦਾ ਕਹਿਣਾ ਹੈ ਕੇ ਬਾਕੀਆਂ ਦੀ ਗਿਰਫਤਾਰੀ ਵੀ ਜਲਦੀ ਹੋਏਗੀ | ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਖਿਲਾਫ ਸਖ਼ਤ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ |