ਪ੍ਰਸ਼ਾਸਨ ਦੇ ਬਚਾਅ ਕਾਰਜਾਂ ਦੀ ਧੀਮੀ ਗਤੀ ਮਾਸੂਮ ਦੀ ਜਿੰਦ ਲਈ ਭਾਰੂ |
ਪਿਛਲੇ ਦਿਨੀ ਸੁਨਾਮ ਦੇ ਪਿੰਡ ਭਗਵਾਨਪੁਰ ਵਿਖੇ 2 ਸਾਲ ਦਾ ਮਾਸੂਮ ਬੋਰ ਵੈੱਲ ਵਿਚ ਗਿਰ ਗਿਆ ਸੀ ਜਿਸ ਨੂੰ ਕੱਢਣ ਲਈ ਪ੍ਰਸ਼ਾਸ਼ਨ ਐਨ. ਡੀ. ਆਰ. ਐਫ. ਅਤੇ ਹੋਰ ਸੰਸਥਾਵਾਂ ਵਲੋਂ ਜੱਦੋ ਜਹਿਦ ਜਾਰੀ ਹੈ| 2 ਸਾਲ ਦੇ ਮਾਸੂਮ ਨੂੰ ਬੋਰ ਵੈੱਲ ਵਿੱਚੋ ਕੱਢਣ ਲਈ ਮੈਨੂਅਲ ਤਰੀਕੇ ਨਾਲ ਇਕ ਸਮਾਂਤਰ ਬੋਰ ਕੀਤਾ ਗਿਆ ਹੈ| ਜਿਸਨੂੰ ਪੁੱਟਣ ਲਈ ਲੱਗ ਭਾਗ 2 ਦਿਨ ਦਾ ਸਮਾਂ ਲੱਗ ਗਿਆ |ਪ੍ਰਸ਼ਾਸ਼ਨ ਵਲੋਂ ਇਸ ਬੋਰ ਵੈੱਲ ਨੂੰ ਪੁੱਟਣ ਕੋਈ ਵੀ ਟੈਕਨੋਲੋਜੀ ਨੀ ਵਰਤੋਂ ਨਹੀਂ ਕੀਤੀ ਗਈ | ਜਿਸ ਕਾਰਨ ਸਮਾਂਤਰ ਬੋਰ ਕਾਰਨ ਲਈ ਐਨਾ ਸਮਾਂ ਲੱਗਾ ਹੈ| ਇਹ ਸਮਾਂਤਰ ਬੋਰ ਪੁੱਟਣ ਲਈ ਐਨ. ਡੀ. ਆਰ. ਐਫ. , ਪੁਲਿਸ ਕਰਮਚਾਰੀ, ਵਲੰਟੀਅਰਸ ਅਤੇ ਡੇਰਾ ਸਚਾ ਸੌਦਾ ਦੇ ਵਲੰਟੀਅਰ ਲੱਗੇ ਹੋਏ ਹਨ|
ਪ੍ਰਸ਼ਾਸ਼ਨ ਦੀ ਇਸ ਧੀਮੀ ਗਤੀ ਜਾਂ ਅਣਗਹਿਲੀ 2 ਸਾਲ ਦਾ ਮਾਸੂਮ ਦੀ ਜਿੰਦ ਲਈ ਭਾਰੂ ਪੈ ਸਕਦੀ ਹੈ 125 ਫੁੱਟ ਡੂੰਗੇ ਬੋਰ ਵੈੱਲ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਫਤਿਹਵੀਰ ਸਿੰਘ ਦਾ ਅੱਜ ਦੂਸਰਾ ਜਨਮ ਦਿਨ ਵੀ ਹੈ |