ਪਿਛਲੇ ਚਾਰ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਪੰਜਾਬ ਵਿਚ ਚੋਣ ਪ੍ਰਚਾਰ |

ਪਿਛਲੇ ਚਾਰ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਪੰਜਾਬ ਵਿਚ ਚੋਣ ਪ੍ਰਚਾਰ |

ਪਿਛਲੇ ਚਾਰ ਦਿਨਾਂ ਤੋਂ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਵਿਚ ਚੋਣ ਪ੍ਰਚਾਰ ਕਰ ਰਹੇ ਹਨ | ਅਰਵਿੰਦ ਕੇਜਰੀਵਾਲ ਅੱਜ ਫਰੀਦਕੋਟ ਲੋਕ ਸਭਾ ਹਲਕੇ ਤੋਂ ਰੋਡ ਸ਼ੋਅ ਕਰ ਰਹੇ ਹਨ |ਇਹਨਾਂ ਰੈਲ਼ੀਆਂ ਨੂੰ ਸੰਬੋਧਨ ਕਰਦੇ ਹੋਏ ਓਹਨਾ ਨੇ ਕਿਹਾ ਕੇ ਅਕਾਲੀ ਦਲ ਤੇ ਕਾਂਗਰਸ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਹਨ|

ਅਰਵਿੰਦ ਕੇਜਰੀਵਾਲ ਆਪਣੇ ਉਪਰ ਹੋ ਰਹੇ ਹਮਲਿਆਂ ਬਾਰੇ ਵੀ ਬੋਲੇ | ਸਂਗਰੂਰ ਵਿਚ ਰੋਡ ਸ਼ੋਅ ਦੌਰਾਨ ਓਹਨਾ ਕਿਹਾ ਕੇ “ਹੁਣ ਥਾਪੜਾਂ ਤੋਂ ਡਰ ਨਹੀਂ ਲੱਗਦਾ | ਸਾਡੀ ਟੀਮ ਵੱਲੋਂ ਕੀਤੇ ਕਾਰਜ ਵਿਰੋਧੀ ਪਾਰਟੀਆਂ ਨੂੰ ਚੰਗੇ ਨਹੀਂ ਲੱਗਦੇ | ਇਸੇ ਲਈ ਉਹ ਇਹਦਾ ਦੀਆਂ ਘਟੀਆ ਹਰਕਤਾਂ ਕਰਵਾ ਰਹੇ ਹਨ “|

ਕਈ ਥਾਈਂ ਆਪ ਵੱਲੋਂ ਕੀਤੀਆਂ ਰੈਲੀਆਂ ਦਾ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ | ਆਪ ਦੇ ਪੁਰਾਣੇ ਵੋਲੰਟੀਅਰਾਂ ਨੇ ਕਈ ਥਾਵਾਂ ਤੇ ਵਿਰੋਧ ਵਿਚ ਰੋਡ ਸ਼ੋਅ ਨੂੰ ਕਾਲੀਆਂ ਝੰਡੀਆਂ ਦੇਖ ਕੇ ਸਵਾਗਤ ਕੀਤਾ |

Punjab Darpan

Leave a Reply

Your email address will not be published. Required fields are marked *

error: Content is protected !!