ਗੁਰਦੀਪ ਬਾਵਾ ਨੇ ਜਿੱਤਿਆ ਮਿਸਟਰ ਇੰਡੀਆ ਮੈਨਹੰਟ 2019 ਖਿਤਾਬ
ਲੁਧਿਆਣਾ : ਗੁਰਦੀਪ ਬਾਵਾ ਨੇ ਮਿਸਟਰ ਇੰਡੀਆ ਮੈਨਹੰਟ 2019 ਟਾਪ ਮਾਡਲ ਦਾ ਖਿਤਾਬ ਲੁਧਿਆਣਾ ਤੋਂ
ਕਈ ਹੋਰ ਚਿਹਰਿਆਂ ਨੂੰ ਪਿੱਛੇ ਛੱਡ ਕੇ ਜਿੱਤਿਆ। ਜਿਸ ਸ਼ੋਅ ਦਾ ਆਯੋਜਨ ਗਲੇਮਰਜ਼
ਇੰਟਰਟੇਰੀਮੈਂਟ ਵੱਲੋਂ ਸ੍ਰੀ ਵਰੁਣ ਯਾਮ ਨੇ ਕਰਵਾਇਆ ਸੀ। ਇਸ ਸ਼ੋਅ ਨੂੰ ਸ੍ਰੀ ਰਣਵਿਜੇ
ਨੇ ਹੋਟਲ ਰੈਡੀਸਨ ਕੈਟਰੀਨ, ਛੱਤਰਪੁਰ ਦਿੱਲੀ ਵਿਖੇ ਹੋਸਟ ਕੀਤਾ। ਇਸ ਸਮਾਗਮ ਵਿਚ ਭਾਰਤ
ਦੇ ਵੱਖ-ਵੱਖ ਖੇਤਰਾਂ ਵਿਚੋਂ ਕੁਝ ਪ੍ਰਮੁੱਖ ਚਿਹਰੇ ਸ਼ਾਮਲ ਹੋਏ ਸਨ। ਇਹ ਸ਼ੋਅ ਡਾਇਰੈਕਟਰ
ਸੈਣੀ ਸੋਨੀ ਵੱਲੋਂ ਡਾਇਰੈਕਟ ਕੀਤਾ ਗਿਆ। ਇਸ ਮੌਕੇ ਜੱਜ ਦੇ ਰੂਪ ਵਿੱਚ ਨਵਨੀਤ ਅਰੋੜਾ,
ਪੰਮੀ ਕੋਲ, ਸ਼ੀਤਲ ਖੰਨਾ, ਸੈਲੀਵ ਰੋਜਅਰਸ, ਰਤਨਾ ਦੀਪ ਲਾਲ ਆਦਿ ਮੌਜਦ ਸਨ।