ਆਪਣੀ ਜੇਬ ਢਿੱਲੀ ਕਰਕੇ ਲੇਜਾਣੀਆਂ ਪੈ ਰਹੀਆਂ ਹਨ ਅਧਿਆਪਕਾਂ ਨੂੰ ਨਵੇਂ ਸੈਸ਼ਨ ਲਈ ਪਾਠ ਪੁਸਤਕਾਂ |
ਸਿਖਿਆ ਵਿਭਾਗ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰਾਂ ਨੂੰ ਹੁਕਮ ਦਿਤੇ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਲਈ ਪਾਠ ਪੁਸਤਕਾਂ ਬੀ ਪੀ ਈ ਓ ਦਫਤਰ ਵਿੱਚੋ ਇੱਕਤਰ ਕਰਨ | ਜਿਸ ਦੇ ਸਿੱਟੇ ਵਜੋਂ ਅਧਿਆਪਕਾਂ ਨੂੰ ਆਪਣੀ ਖੁਦ ਦੀ ਜੇਬ ਢਿਲੀ ਕਰਨੀ ਪੈ ਰਹੀ ਹੈ | ਵੱਖ ਵੱਖ ਸਕੂਲਾਂ ਦੇ ਅਧਿਆਪਕ ਆਪਣੇ ਜੇਬ ਖਰਚ ਤੇ , ਜਾਂ ਨਿਜੀ ਵਾਹਨਾਂ ਤੇ ਢੋਹ ਰਹੇ ਹਨ ਪੁਸਤਕਾਂ | ਬੀ ਪੀ ਈ ਓ ਦਫਤਰ ਵਲੋਂ ਕੋਈ ਲੇਬਰ ਸੁਵਿਧਾ ਉਪਲਬਧ ਨਾ ਹੋਣ ਕਰਕੇ ਅਧਿਆਪਕਾਂ ਨੂੰ ਖੁਦ ਹੀ ਪੁਸਤਕਾਂ ਗਿਣ ਕੇ ਅਤੇ ਖੁਦ ਹੀ ਚੱਕ ਕੇ ਲੱਦਣੀਆਂ ਪੈ ਰਹੀਆਂ ਹਨ |