ਆਉਣ ਵਾਲੇ ਸਮੇਂ ਵਿੱਚ ਕੁਦਰਤ ਹੋਏਗੀ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ |

ਆਉਣ ਵਾਲੇ ਸਮੇਂ ਵਿੱਚ ਕੁਦਰਤ ਹੋਏਗੀ  ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ |

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇ ਵਿਚ ਕੁਦਰਤ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੋਏਗੀ| ਜਿਸਦੇ ਆਸਾਰ ਪਿਛਲੇ ਦਿੰਨੀ ਉੜੀਸਾ ਵਿਚ ਦੇਖਣ ਨੂੰ ਮਿਲੇ ਹਨ| ਮਨੁੱਖ ਦੇ ਪਿਛਲੇ 20 ਸਾਲਾਂ ਵਿਚ ਕੁਦਰਤ ਨਾਲ ਇੰਨਾ ਕੁ ਖਿਲਵਾੜ ਕੀਤਾ ਹੈ ਜਿਨ੍ਹਾਂ ਕੇ ਪਿਛਲੇ 1000 ਸਾਲਾਂ ਵਿਚ ਵੀ ਨਹੀਂ ਹੋਇਆ| ਮਨੁੱਖ ਨੇ ਆਪਣੀ ਸਹੂਲਤ ਲਈ ਕੁਦਰਤ ਨਾਲ ਬਹੁਤ ਭਿਆਨਕ ਰੂਪ ਵਿਚ ਖਿਲਵਾੜ ਕੀਤਾ ਹੈ| ਜਿਸਦਾ ਨਤੀਜਾ ਇਸ ਸਦੀ ਦੇ ਵਿਚ ਵਿਚ ਹੀ ਮਨੁੱਖ ਨੂੰ ਮਿਲ ਜਾਏਗਾ |

ਰੁੱਖਾਂ ਦੀ ਘਾਟ ਕਾਰਨ ਮੀਂਹ ਦੀ ਸੰਭਾਵਨਾ ਵੀ ਕਾਫੀ ਹੱਦ ਤਕ ਘੱਟ ਗਈ ਹੈ ਜੋ ਕੇ ਪਾਰੇ ਦੇ ਵਧਣ ਦਾ ਮੁਖ ਕਾਰਨ ਹੈ| ਜਿਸ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ|ਮੀਂਹ ਦੀ ਘਾਟ ਕਾਰਨ ਕਈ ਜਗਾਹ ਤੋਂ ਸੋਕੇ ਦੇ ਕਾਰਨ ਲੋਕ ਪਲਾਇਨ ਕਰ ਰਹੇ ਹਨ ਪਰ ਵਿਚਾਰਨ ਵਾਲੀ ਗੱਲ ਹੈ ਕਿ ਕਦੋ ਤਕ ਲੋਕ ਪਲਾਇਨ ਕਰਦੇ ਰਹਿਣਗੇ | ਮਨੁੱਖ ਆਪਣੀ ਸਹੂਲਤ ਲਈ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਤੇ ਸਿੱਟੇ ਵਜੋਂ ਕੁਦਰਤ ਇਸ ਖਿਲਵਾੜ ਦਾ ਜਵਾਬ ਆਉਣ ਵਾਲੇ ਸਮੇ ਵਿਚ ਜ਼ਰੂਰ ਦੇਵੇਗੀ ਜੋ ਕੇ ਬਹੁਤ ਭਿਅੰਕਰ ਹੋਏਗਾ|

ਹਵਾ ਦੇ ਪ੍ਰਦੂਸ਼ਣ ਕਾਰਨ ਧਰਤੀ ਦੀ ਮੁਖ ਸੁਰੱਖਿਆ ਪੱਟੀ (ਓਜ਼ੋਨ ਪਰਤ) ਵਿਚ ਛੇਦ ਹੋ ਗਏ ਹਨ ਜੋ ਕੇ ਦਿਨੋਂ ਦਿਨ ਵਧਦੇ ਜਾ ਰਹੇ ਰਹੇ ਹਨ ਜਿਸਦਾ ਕਾਰਨ ਕਾਰਬਨ ਮੋਨੋਆਕਸਾਈਡ ਗੈਸ ਹੈ ਜੋ ਕੇ ਵਾਹਨਾਂ ਦੇ ਧੂਏਂ ਕਾਰਨ ਪੈਦਾ ਹੁੰਦੀ ਹੈ | ਪ੍ਰਦੂਸ਼ਣ ਲਈ ਪੂਰੀ ਦੁਨੀਆ ਵਿਚੋਂ ਭਾਰਤ ਦੂਸਰੇ ਨੰਬਰ ਤੇ ਹੈ | ਇਸ ਪ੍ਰਦੂਸ਼ਣ ਦਾ ਕਾਰਨ ਮੁਖ ਤੌਰ ਤੇ ਵਾਹਨਾਂ ਦਾ ਧੂਆਂ ਹੈ | ਓਜ਼ੋਨ ਪਰਤ ਵਿਚ ਛੇਦ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾ ਵੇਂਗਣੀ ਕਿਰਨਾ ਨੂੰ ਰਾਹ ਦੇਣਗੇ ਜਿਸ ਕਾਰਨ ਬਹੁਤ ਭਿਆਨਕ ਚਮੜੀ ਰੋਗ ਫੈਲਣਗੇ | ਕੁਦਰਤ ਦੇ ਇਸ ਭਿਆਨਕ ਰੂਪ ਤੋਂ ਬਚਣਾ ਲਗਭਗ ਨਾ ਮੁਮਕਿਨ ਹੋਏਗਾ |

ਪਿਛਲੇ 20 ਸਾਲਾਂ ਤੋਂ ਵਿਸ਼ਵ ਤਾਪਮਾਨ ਵਿਚ ਲਗਾਤਾਰ ਵਾਧੇ ਕਾਰਨ ਕਈ ਥਾਵੀਂ ਭਿਆਨਕ ਅੱਗ ਲੱਗਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ |

Punjab Darpan

Leave a Reply

Your email address will not be published. Required fields are marked *

error: Content is protected !!